Tuesday 12 April 2011

12-04-2011 PUNJABI ROMANTIC SMS.... Vgeneration..

(1) ਕਿਉਂ ਰੱਖਾਂ ਹੁਣ ਮੈਂ ਆਪਣੀ ਕਲਮ ਵਿੱਚ ਸਿਆਹੀ,
ਜਦ ਕੋਈ ਅਰਮਾਨ ਦਿਲ ਵਿੱਚ ਮਚਲਦਾ ਹੀ ਨਹੀਂ,
ਪਤਾ ਨਹੀਂ ਕਿਉਂ ਸਭ ਸ਼ੱਕ ਕਰਦੇ ਨੇ ਮੇਰੇ ਤੇ,
ਜਦ ਕੋਈ ਸੁੱਕਾ ਫੁੱਲ "ਲਾਲੀ" ਦੀ ਕਿਤਾਬ 'ਚੋਂ ਮਿਲਦਾ ਹੀ ਨਹੀਂ,
ਕਸ਼ਿਸ਼ ਤਾਂ ਬਹੁਤ ਸੀ ਮੇਰੇ ਪਿਆਰ 'ਚ,
ਪਰ ਕੀ ਕਰਾਂ ਕੋਈ ਪੱਥਰ ਦਿਲ ਪਿਘਲਦਾ ਹੀ ਨਹੀਂ,
ਜੇ ਰੱਬ ਮਿਲੇ ਤਾਂ ਉਸ ਤੋਂ ਆਪਣਾ ਪਿਆਰ ਮੰਗਾਂ ,
ਪਰ ਸੁਣਿਆ ਏ ਉਹ ਮਰਨ ਤੋਂ ਪਹਿਲਾਂ ਕਿਸੇ ਨੂੰ ਮਿਲਦਾ ਹੀ ਨਹੀਂ...
********************************************
(2) ਅਸੀ ਦਿਲ ਨਾਲ ਦਿਲ ਵਟਾਉਣ ਖੇਡੇ,
ਇੱਕ ਦੁਜੇ ਨੂੰ ਹੀਰਾ ਚਟਾਉਣ ਖੇਡੇ,
ਸਾਰੀ ਉਮਰ ਦਿਲ ਨੂੰ ਇਹ ਰਹੀ ਚਾਹਤ,
ਮੈ ਰੁਸਾ ਤੇ ਉਹ ਮਣਾਉਣ ਖੇਡੇ,
ਪਾ ਕੇ ਜੁਲਫਾ ਉਹ ਮੇਰੇ ਮੋਡੇਆ ਤੇ,
ਸੱਪ ਆਖ ਕੇ ਮੈਨੂੰ ਡਰਾਉਣ ਖੇਡੇ,
ਸੱਜਣ ਤੁਰ ਗੱਏ ਦੁਰ ਮੇਰੇ,
ਪਿਆਰ ਪਿਆਰ ਹੁਣ ਮੇਰੇ ਨਾਲ ਕੋਣ ਖੇਡੇ..
****************************
(3) ਉਦੋਂ ਕੀ ਕਰਨ ਇਹ ਆਸ਼ਕ ਜਦੋਂ ਮਹਿਬੂਬ ਹਰ ਵਾਰੀ,
ਨਜ਼ਰ ਦੇ ਸਾਹਮਣੇ ਆਵੇ ਮਗਰ ਪਰਦਾ ਗਿਰਾ ਬੈਠੇ,
ਜਰਾ ਸਂਭਾਲ ਕੇ ਰੱਖਿਉ ਹੈ ਸ਼ੀਸ਼ੇ ਵਾਂਗ ਦਿਲ ਮੇਰਾ,
ਇਹ ਡਿੱਗ ਕੇ ਟੁੱਟ ਜਾਣਾ ਜੇ ਤੁਸੀਂ ਹੱਥੋਂ ਗਿਰਾ ਬੈਠੇ,
ਮੁਹੱਬਤ ਵਾਲਿਆਂ ਤੇ ਇਹ ਜ਼ਮਾਨਾ ਰਹਿਮ ਨਹੀਂ ਕਰਦਾ,
ਜ਼ਮਾਨੇ ਤੋਂ ਹਜ਼ਾਰਾਂ ਜ਼ਖ਼ਮ ਦਿਲ ਵਾਲੇ ਕਰਾ ਬੈਠੇ,
ਕਦੇ ਹਮਦਰਦ ਤੂੰ ਦਿਲ ਵਾਲਿਆਂ ਦੀ ਹੋ ਨਹੀਂ ਸਕਦੀ,
ਖ਼ੁਦਾ ਜਾਨੇ ਅਸੀਂ ਐਤਬਾਰ ਕਿੱਦਾਂ ਕਰ ਤੇਰਾ ਬੈਠੇ,
*********************************
(4) ਉਪਰੋਂ ਦੀ ਲੰਘ ਗਏ ਮੋਹਬੱਤਾਂ ਦੇ ਕਾਫਲੇ,
ਥਲੇਓ ਦੀ ਲੰਘ ਗਏ ਨਦੀਆਂ ਦੇ ਨੀਰ,
ਨਾ ਹਾਣੀਆਂ ਦੇ ਹੋਏ, ਨਾ ਪਾਣੀਆਂ ਦੇ ਹੋਏ,
ਨਦੀਆਂ ਦੇ ਪੁਲਾਂ ਜਿਹੀ ਸਾਡੀ ਤਕਦੀਰ...
***************************
(5) ਤੀਰ ਤੋਢ ਕੇ ਸਾਹਿਬਾਂ ਨੇ ਜਿੰਦਗੀ ਮਿਰਜ਼ੇ ਦੀ ਗਵਾਈ ,
ਇਕ ਦੀ ਮੌਤ ਕਰਾ ਕੇ ਜਾਨ ਸੱਤਾਂ ਦੀ ਬਚਾਈ,
ਜੇ ਤੋਡੇ ਨਾਂ ਹੁੰਦੇ ਤੀਰ ਸਾਹਿਬਾਂ ਨੇ,
ਰਹਿੰਦੀ ਨਾਂ ਸੁਹਾਗਣ ਇੱਕ ਵੀ ਭਰਜਾਈ,
ਮਾਰੀ ਸਾਹਿਬਾਂ ਨੇ ਨਹੀਂ ਕੀਤੀ ,
ਇਹ ਤਾਂ ਹੋਣੀ ਨੇ ਕਰਵਾਈ,
ਮਾਰੀ ਸਾਹਿਬਾਂ ਤਾਂ ਅਖਵਾਉਦੀ,
ਜੇ ਹੁੰਦੀ ਆਪਣੀ ਜਾਨ ਬਚਾਈ,
ਨਾਲ ਯਾਰ ਦੇ ਆਪ ਵੀ ਮਰਕੇ,
ਸਾਹਿਬਾਂ ਨੇ ਤਾਂ ਸੱਚੀ ਪ੍ਰੀਤ ਨਿਭਾਈ…
***************************
(6) ਸਾਨੂੰ ਸ਼ੌਂਕ ਯਾਰਾਂ ਦੀਆਂ ਮਹਿਫਲਾਂ ਦੇ,
ਜਿੱਥੇ ਬਹਿਕੇ ਗੱਪਾਂ ਮਾਰਦੇਂ ਹਾਂ,
ਅਸੀਂ ਘੁੰਮਦੇ ਵਿੱਚ ਜੀਪਾਂ ਦੇ,
ਜਾਂ ਸ਼ੌਂਕ ਬੁੱਲਟ ਦਾ ਪਾਲਦੇ ਹਾਂ,
ਪੱਗਾਂ ਪੋਚਵੀਆਂ ਤੇ ਮੁੱਛਾਂ ਕੁੰਢੀਆਂ ਨੇ,
ਯਾਰਾਂ ਲਈ ਜਾਨਾਂ ਵਾਰਦੇ ਹਾਂ,
ਜਣੀ ਖਣੀ ਵੱਲ ਸਾਡੀ ਅੱਖ ਨੀ ਜਾਂਦੀ,
ਟੀਸੀ ਵਾਲਾ ਬੇਰ ਹੀ ਝਾੜਦੇ ਹਾਂ,
ਕਿਤੇ ਨਜ਼ਰ ਨਾ ਲੱਗ ਜਾਵੀ ਸਾਡੀ ਯਾਰੀ ਨੂੰ,
ਤਾਂ ਹੀ ਰਹਿੰਦੇ ਮਿਰਚਾਂ ਵਾਰਦੇ ਹਾ…
************************
(7) ਜਾਦੇ ਜਾਦੇ ਰੁੜ ਜਾਣੇ ਉਹ ਦੂਰੋ ਫਤਿਹ ਬੁਲਾ ਗਏ ਨੇ,
ਆਪਣੀਆ ਯਾਦਾ ਨੂੰ ਸਾਡੀਆ ਨੀਦਾਂ ਨਾਲ ਵਟਾ ਗਏ ਨੇ,
ਇਹਨਾਂ ਦੇ ਜਵਾਬ ਮਿਲਣ ਖੋਰੇ ਕਿਹੜੀਆਂ ਕਿਤਾਬਾਂ ਚੋ..
ਪੜੀਆਂ ਲਿਖੀਆਂ ਅੱਖਾਂ ਚੋ ਸਵਾਲ ਉਹ ਐਸੇ ਪਾ ਗਏ ਨੇ,
ਆ ਜੀ ਕੀ ਕਰੀਏ ਕਿਰਾਏਦਾਰ ਉਹ ਪਿਹਲਾਂ ਵਾਲੇ ਭੁਲਦੇ ਨਹੀ,
ਭਾਵੇ ਪਿਛਲੇ ਹਫਤੇ "VICKY" ਨਵੇ ਗੁਆਢੀ ਆ ਗਏ ਨੇ.....
****************************************
(8) ਤਕੜਾ ਵੀ ਹੋਊ ਕੋਈ ਘਰ ਆਪਣੇ,ਇਹੋ ਜਾ ਨੀ ਦਿਲ ਵਿੱਚ ਡਰ ਆਪਣੇ,
ਪਿਆਰ ਨਾਲ ਬੁਲਾਵੇ ਰਾਹ ਵਿੱਚ ਵਿਛ ਜਾਈਦਾ,ਅੜਬਾਂ ਲਈ ਅੜਬ ਕਰਾਰੇ ਮਿੱਤਰੋ,
ਲੁੱਟਦੇ ਆਂ ਮੌਜਾਂ ਪੂਰੀ ਬੱਲੇ ਬੱਲੇ ਆ ਰੱਬ ਦੀਆਂ ਰਹਿਮਤਾਂ ਸਹਾਰੇ ਮਿੱਤਰੋ..
*****************************************************
(9) ਸੱਜਣ ਕੋਲੋ ਲੱਗੇ ਜਿਵੇ ਖਾਣਾ ਹੁੰਦਾ ਏ ਸਾਡੇ,ਨਾਲ ਜਿਵੇ ਕੋਈ ਵੈਰ ਪੁਰਾਣਾ ਹੁੰਦਾ ਏ
ਜੇਸ ਮੁੱਹਲੇ ਵੱਜਦਾ ਏ ਦਿਨ ਦਿਵੀ ਡਾਕਾ, ਉਸ ਮੁੱਹਲੇ ਨੁਕਰ ਉਤੇ ਥਾਣਾ ਹੁੰਦਾ ਏ
ਉਹਨੇ ਹੀ ਫਿਰ ਦੇਣਾ ਹੁੰਦਾ ਨਾਸੀ ਥੁਆ, ਮਾਪਿਆ ਜਿਹੜਾ ਹੱਥੀ ਪੁਤ ਵਿਉਣਾ ਹੁੰਦਾ ਏ
ਉਹਦੇ ਨਾਲ ਕੀ ਜਤਿੰਦਰਾ ਝੱਲਿਆ ਯਾਰੀ, ਲਾਉਣੀ ਏ ਆਏ ਦਿਨ ਹੀ ਜਿਸ ਨੇ ਯਾਰ ਵਟਾਉਣਾ ਹੁੰਦਾ ਏ
*********************************************************************
(10) ਜੇ ਤੇਰੇ ਫੋਨ ਨਾਲ ਨਹੀ ਮੁੱਕਣੀ ਸੀ
ਤੇਰੀਆਂ ਕਾਲਾਂ ਨਾਲ ਮੁੱਕ ਜਾਣੀ ਸੀ
ਜੇ ਬੈਟਰੀ ਨਾਲ ਨਹੀਂ ਮੁੱਕਣੀ ਸੀ
ਮੈਂਮਰੀ ਕਾਰਡ ਨਾਲ ਮੁੱਕ ਜਾਣੀਂ ਸੀ
ਤੇਰੇ ਸਾਰੇ ਨੈਟਵਰਕ ਉੱਡ ਗਏ ਨੇ ਸਾਡੀ ਰੇਂਜ ਦਾ ਟੁੱਟਣਾਂ ਬਾਕੀ ਏ
ਜਿਹਦੇ ਵਿੱਚ ਤੇਰਾ ਨੰਬਰ ਪਿਆ ਸਿਮ ਕੱਢ ਕੇ ਸੁੱਟਣਾ ਬਾਕੀ ਏ...
********************************************
pls sent mr reqest at facebuk... my id is..  
(http://www.facebook.com/?ref=home) 
 E-mail-vk4443@gmail.com

No comments:

Post a Comment