Saturday, 7 May 2011

ਮਾਂ, ਮੈਂ ਇਸ ਵੇਲੇ ਰੱਬ ਦੀ ਗੋਦ ਚ ਬੈਠੀ ਹਾਂ,... Vgeneration..

ਮਾਂ, ਮੈਂ ਇਸ ਵੇਲੇ ਰੱਬ ਦੀ ਗੋਦ ਚ ਬੈਠੀ ਹਾਂ,
ਅਪਾਹਿਜ ਹੋਏ ਹੱਥ ਨਾਲ ਖ਼ਤ ਲਿਖ ਰਹੀ ਹਾਂ
ਮਾਂ, ਰੱਬ ਮੇਰੇ ਨਾਲ ਖੇਡਦਾ ਹੈ,ਪਿਆਰ ਵੀ ਕਰਦੈ , ਤੇ ਰੋ ਵੀ ਪੈਂਦੈ,ਮੈਂ ਇੱਕ ਦਿਨ ਤੁਹਾਡੀ ਧੀ ਬਣਨਾ ਸੀ
ਪਰ ਮੇਰਾ ਸੁਫਨਾ ਵੀ ਐਂਵੇਂ ਹੀ ਟੁੱਟਣਾ ਸੀ,ਜਿਸ ਦਿਨ ਮੈਨੂੰ ਆਪਣੀ ਹੋਂਦ ਦਾ ਸੀ ਪਤਾ ਲੱਗਾ
...ਓ ਥਾਂ ਹਨੇਰਾ ਪਰ ਆਪਣਾ ਘਰ ਜਿਹਾ ਲੱਗਾ
ਮੇਰੇ ਨਿੱਕੇ ਨਿੱਕੇ ਅੰਗ ਬਣ ਰਹੇ ਸੀ,
ਮੇਰੇ ਦਿਨ ਰਾਤ ਖੁਸ਼ੀ ਚ ਲੰਘ ਰਹੇ ਸੀ
ਦੁਨੀਆਂ ਚ ਜਾਊਂਗੀ, ਬੈਠੀ ਸੋਚਦੀ ਰਹਿੰਦੀ
ਜੇ ਤੂੰ ਹੱਸਦੀ ਮੈਂ ਵੀ ਹੱਸਦੀ, ਨਹੀਂ ਤਾਂ ਰੋ ਪੈਂਦੀ ਸੀ
ਯਾਦ ਹੈ ਇੱਕ ਵਾਰ ਤੂੰ ਸਾਰਾ ਦਿਨ ਰੋਂਦੀ ਰਹੀ
ਮੈਂ ਵੀ ਉਦਾਸ ਹੋ ਕੇ ਰੱਬ ਨੂੰ ਧਿਆਉਂਦੀ ਰਹੀ
ਅਚਾਨਕ ਮੈਂ ਅਪਣੇ ਘਰ ਚ ਇੱਕ ਦੈਂਤ ਵੇਖਿਆ
ਹੱਥਾਂ ਚ ਹਥਿਆਰ, ਚਿਹਰੇ ਤੇ ਦਵੈਤ ਵੇਖਿਆ
ਉਸਦੀਆਂ ਬਾਹਾਂ ਮੇਰੇ ਨੇਡ਼ੇ ਆਉਂਦੀਆਂ ਰਹੀਆਂ
“ਮਾਂ, ਮਾਂ” ਮੇਰੀਆਂ ਵੀ ਚੀਕਾਂ ਕਢਾਉਂਦੀਆਂ ਰਹੀਆਂ
ਉਸ ਨੂੰ ਰੋਕਣ ਲਈ ਤਰਲੇ ਮਿੰਨਤਾਂ ਕਰਦੀ ਰਹੀ
ਪਰ ਹੌਲੀ ਹੌਲੀ ਸ਼ਾਇਦ ਮੈਂ ਮਰਦੀ ਰਹੀ
ਚੀਕਾਂ ਮੇਰੀਆਂ ਮੇਰੇ ਹੀ ਗਲ਼ ਚ ਦੱਬ ਕੇ ਰਹਿ ਗਈਆਂ
ਨਿੱਕੀਆਂ ਨਿੱਕੀਆਂ ਲੱਤਾਂ ਬਾਹਾਂ ਉਸ ਦੇ ਹੱਥ ਪੈ ਗਈਆਂ,ਹਾਂ ,ਮੈਂ ਹਰ ਪਲ ਮਰ ਰਹੀ ਸੀ
ਤੈਥੋਂ ਦੂਰ ਹੋਣ ਦੀ ਪੀਡ਼ਾ ਜਰ ਰਹੀ ਸੀ
ਮੇਰੇ ਚ ਜੀਣ ਦੀ ਲਾਲਸਾ ਵੀ ਸੀ ਤੇ ਹਿੰਮਤ ਵੀ
ਤੇਰੀ ਕੁੱਖ ਮੇਰਾ ਘਰ ਵੀ ਸੀ ਤੇ ਜੰਨੱਤ ਵੀ
ਸ਼ਾਇਦ ਧੀ ਬਣ ਕੇ ਤੇਰਾ ਦੁੱਖ ਵੰਡਾ ਲੈਂਦੀ
ਮੈਂ ਵੀ ਤੇਰੀ ਧੀ ਹੋਣ ਦਾ ਸੁੱਖ ਹੰਢਾ ਲੈਂਦੀ
ਜਾਣ ਤੋਂ ਪਹਿਲਾਂ ਦੱਸਣਾ ਸੀ ਕਿ ਕਿੰਨਾ ਪਿਆਰ ਕਰਦੀ ਹਾਂ,ਪਰ ਆਖਰੀ ਸਾਹਾਂ ਤੇ ਮੈਂ ਵੀ ਕੀ ਕਰ ਸਕਦੀ ਹਾਂ
ਹੁਣ ਉਸ ਦੈਂਤ ਦੇ ਅੱਗੇ ਰੋਣਾ ਵਿਅਰਥ ਸੀ
ਤੂੰ ਵੀ ਤਾਂ ਉਸ ਨਾਲ ਲਡ਼ਨ ਚ ਅਸਮਰੱਥ ਸੀ
ਕਿਸੇ ਹੋਰ ਨੂੰ ਨਿੱਕੇ ਬੀਜ ਨੂੰ ਹੱਥ ਲਾਉਣ ਨਾ ਦੇਵੀਂ
ਅਗਲੀ ਵਾਰ ਮਾਂ ,ਉਸ ਦੈਂਤ ਨੂੰ ਨੇਡ਼ੇ ਆਉਣ ਨਾ ਦੇਵੀਂ
ਪਰ ਹੁਣ ਮੈਨੂੰ ਇੱਕ ਪਰੀ ਨੇ ਗੋਦੀ ਚ ਚੁੱਕਿਆ ਸੀ
ਰੋ ਰਹੀ ਸੀ ਪਰ ਮੇਰੇ ਪਿੰਡੇ ਦਾ ਦਰਦ ਜਿਵੇਂ ਮੁੱਕਿਆ ਸੀ,ਉਸ ਪਰੀ ਨੇ ਜਾ ਕੇ ਮੈਨੂੰ
ਰੱਬ ਦੀ ਗੋਦ ਚ ਬੈਠਾ ਦਿੱਤਾ ਪੁੱਛਿਆ “ਤੁਸੀਂ ਕੌਣ”?, ਕਹਿੰਦੇ ਵਕ਼ਤ ਨੇ ਤੇਰਾ ਪਿਤਾ
ਬਣਾ ਦਿੱਤਾ ਖੁਸ਼ ਤਾਂ ਹੋ ਗਈ ਪਰ ਸਵਾਲ ਕੀਤਾ, ਕਿ ਮੈਨੂੰ ਕਾ ਹੋਇਆ ਸੀ??
ਕਹਿੰਦੇ “ਗਰਭਪਾਤ”, ਉਹੀ ਦੈਂਤ ਹੋਣਾ ਮੈਂ ਸੋਚਿਆ ਸੀ।।ਬਸ ਹੁਣ ਆਹੀ ਕਹਿਣਾ “ਮਾਂ ਮੈਂ
ਅੱਜ ਵੀ ਤੈਨੂੰ ਪਿਆਰ ਕਰਦੀ ਹਾਂ”“ਮੈਂ ਤਾਂ ਅਜੇ ਵੀ ਤੇਰੀ ਨਿੱਕੀ ਜਿਹੀ ਲਾਡੋ ਬਣਨਾ
ਲੋਚਦੀ ਹਾਂ”.

FROM-VICKY (V-GENERATION)
E-mail-vk4443@gmail.com
mob no-9041256088.

Wednesday, 4 May 2011

ਗੁੱਸੇ ਵਿੱਚ ਆਕੇ ਮੈਂ ਕੱਟ ਤਾਂ PHONE...

ਜਦ ਮੈਂ ਕਾਲਜ ਜਾਦਾ ਸੀ,
ਤੂੰ ਪਿਛਲੀ ਤਾਕੀ ਚੜਦੀ ਸੀ,
ਨੀ ਮੈਂ ਤਾ ਪਤੰਗ ਓਡਾਓਦਾ
ਸੀ,
ਤੂੰ ਧੁੱਪਾਂ ਵਿੱਚ ਕਿਓਂ ਰੜਦੀ ਸੀ,
ਮੈ ਤੇਰੀ ਸਹੇਲੀ ਤੇ ਲੈਨ
ਲਾਓਂਦਾ ਸੀ,
ਫਿਰ ਤੂੰ ਬੀਬਾ ਸੜਦੀ ਸੀ,
ਕੱਲ ਗੁਆਡੀਆ ਦੇ ਸ਼ੋਰ ਨੇ
ਦੱਸਿਆ,
ਤੂੰ ਬਾਬੇ ਦੀ ਫੋਟੋ ਪਿੱਛੇ ਮਿੱਤਰਾਂ ਦੀ

Sometimes we know our mistakes... Vgeneration..

Sometimes we know our mistakes
but we dont confess,
Sometimes we lose the one we love
but we never ask to start again,
Sometimes we do realise that we are hurting someone
but we never say sorry,
Sometimes we see our defeat
but we dont accept it,
Because
sometimes we forget to consider 'n compromise
'n when we realise its importance,
So
Always do 'n say what You feel
before You loose someone.


FROM-VICKY (V-GENERATION)
E-mail-vk4443@gmail.com
mob no-9041256088.

Bade chette aunde neYaar.. Vgeneration..

 Bade chette aunde neYaar
anmulleHawa De bulleBade chette
aunde neYaar anmulle Hawa de
bulleSi maujan kardeCallji
phadhdeSi nal bitaiOh umar
jawanniOh umar jawanniOh umar
jawanniOh diniyan wakhri cNa
lade ladayianNa hon
phadayianSara din karniKisse da
dar niGulaaba warghiOddo
jindganniOddo jindganniBade
chette aunde neYaar
anmulleHawa De bulleKade laun
classa naaaaaaKade laun classa
naBeth CanteeniPa ke wadh
cheeniPinde c chaahaBanaun
SalahaKive kush kariyeChamak
asmanniSabh Bade shokeen
hundeWaal jahe wah keTe Gel
lagha keSheeshe de muhreTe
bappu ghureTommy dyian
shirtaEnak armannyEnak
armannyBade chette aunde
neYaar anmulleHawa De bulleOh
callage kudiyandaaaaaaaaaOh
callage kudiyan daWajje sade
12Te jana yarraSheeshe
kholleKhade patolleLa ke wich
ganechalaunde gaddiyanIk samri
hunda cji badha shikarite dekh
kuwariLae TrayianJi bhaut
fasayianChandigarh ja
keGhumaunda nadiyanBade
chette aunde neYaar
anmulleHawa De bulleBada bullet
pyara cccccBada bullet pyara
cApp na nahaundeBullet
chamkaundeTe holi
chalaundeGediyan LaundeBullet
de utteKudi Vi MardiJehra camra
gill da cAunty c pitt diMehfil nitt
diYaar aye rehndeIkathe jad
behndeBotlan khuliyanGarari
aadhdiGarari aadhdiGarari
aadhdiBade chette aunde neYaar
anmulleHawa De bulleDepp landi
jeepwalaaaaaaaaDeep landi jeep
walaC Rai Ban laundaTe kudte
paundaSohni jahi selliUni vich
velliYarra da yaarSada MLAJad
pind nu mudhde cCheema bhai
mildaOh dukhra dil daMotar te
behndeAppe khad lendeC ghar di
khadiSawad awalleBade chette
aunde neYaar anmulleHawa De
bulleBabbu likhda gane
cccccccBabbu likhda gane
cYarran nu chaundaTe solle
gaundaHarry jahe yarroJi paar
utaroType hun khadnisheri ne
pehliSheri ne pehliBade chette
aunde neYaar anmulleHawa De
bulle

Tuesday, 3 May 2011

4-05-2011 PUNJABI ROMANTIC SMS.... Vgeneration..

ਕੁਛ ਅਧੂਰੇ ਖੁਆਬ ਅੱਖੀਆਂ ਚ ਸਜਾ ਕੇ ਚਲੀ ਗਈ,
ਉਹ ਮੇਰੇ ਨਜ਼ਦੀਕ ਆਈ ਤੇ ਮੁਸਕੁਰਾ ਕੇ ਚਲੀ ਗਈ,
ਯਾਦ ਹੈ ਉਹਦੀ ਜੁਦਾਈ ਦਾ ਸਮਾਂ ਜਦੋਂ ਭੀੜ ਚੋਂ,
ਉਹ ਮੇਰਾ ਹੱਥ ਹੌਲੀ ਜਿਹੀ ਦਬਾ ਕੇ ਚਲੀ ਗਈ,
*********************************
ਅੱਲੜ ਉਮਰੇ ਪਿਆਰ ਦੀ ਖੇਡ ਰਚਾੳਣ ਵਾਲੇਆ ਵੇ
ਕਿਵੇ ਭੁਲਾਵਾਂ ......
ਕਿਵੇ ਭੁਲਾਵਾਂ ਤੈਨੂ ਚੇਤੇ ਆੳਣ ਵਾਲੇਆ ਵੇ
ਕੋਠੇ ਉਤੇ ਚੜ ਕੇ ਜਦੋ ਪਤੰਗ ਚੜਾੳਦਾ ਸੀ
ਜਾਣ ਕੇ ਸਾਡੀ ਨਿੰਮ ਉਤੇ ਤੂੰ ਡੋਰ ਫਸਾਉਦਾ ਸੀ
ਡੋਰ ਬਹਾਨੇ ਪਿਆਰ ਦੇ ਪੇਚੇ ਪਾੳਣ ਵਾਲੇਆ ਵੇ
ਕਿਵੇ ਭੁਲਾਵਾਂ .....
ਕਿਵੇ ਭੁਲਾਵਾਂ ਤੈਨੂ ਚੇਤੇ ਆੳਣ ਵਾਲੇਆ ਵੇ...
*****************************
ਓਹਨੇ ਧੋਖਾ ਵੀ ਨਾ ਦਿੱਤਾ,ਓਹਤੋਂ ਵਫਾ ਵੀ ਨਾ ਹੋਈ,
ਅਸੀਂ ਹੋਗੇ ਵੱਖੋ ਵੱਖ,ਜਿੰਦ ਕੱਲੀ ਕੱਲੀ ਰੋਈ,
ਸਾਹਮਣੇ ਬਹਿ ਕੇ ਜੇ ਦੁੱਖ ਕਹਿੰਦੀ ਤੇ ਜ਼ਰ ਅਸੀਂ ਲੈਦੇਂ,
ਓਹਦੇ ਨੈਣਾਂ ਵਿੱਚੋਂ ਮਜਬੂਰੀਆਂ ਨੂੰ ਪੜ ਅਸੀਂ ਲੈਦੇਂ,
ਪਹਿਲਾਂ ਹੀ ਸੀ ਦੂਰ ਮੈਥੋਂ ,ਅੱਜ ਬਹੁਤ ਦੂਰ ਹੋਈ,
ਅਸੀਂ ਹੋਗੇ ਵੱਖੋ ਵੱਖ,ਜਿੰਦ ਕੱਲੀ ਕੱਲੀ ਰੋਈ
*****************************
ਤੂੰ ਕਾਲੇ ਚਸ਼ਮੇ ਨਾ ਲਾਹੇ ਤੇ ਮੇਰੀ ਰੀਝ ਰਹੀ ,
ਮੈਂ ਤੇਰੇ ਨੈਣ ਤਾਂ ਕੀ ਤੇਰੇ ਖਾਬ ਤੱਕ ਵੇਖਾਂ ,
ਤੂੰ ਮੈਨੂੰ ਮਿੱਟੀ ਬਣਾਇਆ ਤਾਂ ਇਹ ਅਸੀਸ਼ ਵੀ ਦੇ ,
ਮੈ ਉਗਦੇ ਬੀਜ ਨੂੰ ਖਿੜਦੇ ਗੁਲਾਬ ਤੱਕ ਵੇਖਾ |
******************************
ਪਿਆਰ 'ਚ ਬੇਵਫਾਈ ਕੋਈ ਨਵੀਂ ਗੱਲ ਨਈ
ਲਿਖੀ ਯਾਰ ਦੀ ਜੁਦਾਈ ਕੋਈ ਵੱਖਰੀ ਗੱਲ ਨਈ,
ਜੋ ਜ਼ਿੰਦਗੀ 'ਚ ਹੋਣਾ ਉਸਨੂੰ ਕੋਈ ਰੋਕ ਸਕਦਾ ਨਈ,
ਰੱਬ ਦਾ ਭਾਣਾ ਕੋਈ ਮੋੜ ਸਕਦਾ ਨਈ,
ਹੋਣ ਲੇਖ ਚੰਗੇ ਤਾ ਸਬ ਹੱਕ 'ਚ ਹੁੰਦਾ ਏ,
ਨਹੀਂ ਤਾਂ ਯਾਰੋ ਰੋਣਾ ਈ ਪੱਲੇ ਪੈਦਾਂ ਏ..
*******************************
ਰਾਤੀਂ ਨੀਂਦ ਵਿਚ ਪਤਾ ਨਹੀਂ ਕਿੰਝ ਲਿਆ ਸੀ
ਤੇਰਾ ਨਾਮ ਅਸੀਂ,ਸੁਬਹ ਹੋਈ ਤਾਂ ਹੋ ਗਏ ਸਾਰੇ
ਟੱਬਰ ਵਿਚ ਬਦਨਾਮ ਅਸੀਂ,ਇਸ਼ਕ ਤੇਰੇ ਦੇ ਸਦਕੇ
ਸਾਰੇ ਸ਼ਹਿਰ ਚ ਸਾਡੀ ਚਰਚਾ ਹੈ,ਵਰਨਾ ਕੌਣ ਸਾਨੂੰ ਪੁੱਛਦਾ
ਸੀ ਬੈਠੇ ਸਾਂ ਗੁਮਨਾਮ ਅਸੀਂ,
*******************
ਪਿਆਰ ਕੋਈ ਖੇਡ ਨਹੀਂ ਜਿਸ 'ਚ ਜਿੱਤ ਜਾਂ ਹਾਰ ਹੋਵੇ
ਪਿਆਰ ਕੋਈ ਚੀਜ਼ ਨਹੀਂ ਜੋ ਹਰ ਵੇਲੇ ਤਿਆਰ ਹੋਵੇ
ਪਿਆਰ ਤਾਂ ਉਹ ਹੈ ਜਦੋ ਪਤਾ ਹੈ ਉਸਨੇ ਨਹੀਂ
ਮਿਲਨਾ ਪਰ ਫੇਰ ਵੀ ਉਸ ਦਾ ਹੀ ਇੰਤਜ਼ਾਰ ਹੇਵੇ .
**********************************
ਕਤਲ ਹੁਆ ਮੇਰੇ ਦਿਲ ਕਾ,
ਆਖੋਂ ਮੇ ਸਾਰਾ ਜਹਾਨ ਆ ਗਿਆ,
ਗ਼ਮ ਇਸ ਬਾਤ ਕਾ ਨਹੀ ਕਿ ਕਤਲ ਹੁਆ ਮੇਰੇ ਦਿਲ ਕਾ,
ਗ਼ਮ ਇਸ ਬਾਤ ਕਾ ਹੈ ਕਿ ਕਾਤਿਲੋ ਮੈ ਆਪ ਕਾ ਨਾਮ ਆ ਗਿਆ.....
*********************************************
ਇਸ਼ਕ ਜਿਸ ਪਾਸੇ ਆਪਣੀ ਨਿਗਾਹ ਕਰ ਗਿਆ
ਮਹਿਲ ਹੋਵੇ ਜਾਂ ਕੁੱਲੀ ਤਬਾਹ ਕਰ ਗਿਆ
ਇਸ ਇਸ਼ਕ ਨੇ ਵੱਡੇ-ਵਡੇ ਠੱਗ ਲਏ
ਇਸ ਇਸ਼ਕ ਤੋਂ ਤੌਬਾ ਖੁਦਾ ਕਰ ਗਿਆ
**************************
ਕਰਕੇ ਮੇਰੇ ਨਾਲ ਜ਼ਰਾ ਮੁਹੱਬਤ ਤਾਂ ਦੇਖਦਾ
ਦਿਲ ਚ’ ਮੇਰੇ ਕਿੰਨੀ ਸੀ ਚਾਹਤ ਤਾਂ ਦੇਖਦਾ
ਜਾਣ ਪਿਛੋਂ ਤੇਰੇ ਬੀਤੀ ਕੀ ਦਿਲ ਤੇ ਮੇਰੇ
ਇੱਕ ਬਾਰ ਮੁੜਕੇ ਮੇਰੀ ਹਾਲਤ ਤਾਂ ਦੇਖਦਾ
ਨੈਣੀਂ ਉਡੀਕ ਸੀ ਤੇਰੀ ਮਰ ਜਾਣ ਤੋਂ ਵੀ ਬਾਦ
ਚੁੱਕਕੇ ਜ਼ਰਾ ਕਫਨ ਮੇਰੀ ਸੂਰਤ ਤਾਂ ਦੇਖਦਾ
****************************
ਇਕ ਦੂੱਜੇ ਨੂਂ ਕਲਾਸਂ ਵਿੱਚ ਮੈਸਿੱਜ ਕਰਦੇ ਸੀ,
ਚਿੜੱਕਾ ਪੈਣਂ ਤੋ ਜਿਹੜੇ ਜਮਾਂ ਨਾ ਡਰਦੇ ਸੀ,
ਪਿਰਿਅੱੜ ਕੋਈ ਹੋਰ ਹੁੰਦਾ ਤੇ ਕਿਤਾਬਂ ਕੋਈ ਹੋਰ ਪੱੜ ਰਹੇ ਹੁੰਦੇ ਸੀ,
ਪਿੱਛੇ ਬੈਠ ਕੇ ਸੈਂ ਜਾਦੇਂ ਸੀ ਜਾ ਗਲਾਂ ਮਾਰਦੇ ਸੀ,
ਅੱਜ ਕੱਲੇ ਕੱਲੇ ਹੋ ਕੇ ਯਾਰ ਉਹ ਹੋੰਕੇ ਭਰੱਦੇ ਨੇ,
ਕੋਈ ਤੋੜਾ ਕੋਈ ਜਿਆਦਾਂ ਮਿਸ ਤਾ ਸਾਰੇ ਹੀ ਕਰਦੇ ਆ...
*************************************
ਅਸੀਂ ਜ਼ੁਰਮ ਕਬੂਲੇ ਤੇ ਉਹਨਾਂ ਸਜ਼ਾ ਸੁਣਾਈ
ਪਰ ਮਰਨ ਦਾ ਨਹੀਂ ਸਵਾਦ ਆਇਆ
ਰੱਸਾ ਇਸ਼ਕ ਦਾ ਗਲ ਪਾ ਬੈਠੇ ਆਂ
ਨਾ ਸੱਜਣ ਆਏ ਨਾ ਜਲਾਦ ਆਇਆ
************************
ਸਾਨੂੰ ਛੱਡ ਜਾ ਕੱਲੇ੍ ਵੇ
ਥੋੜਾ ਰੋ ਲੈਣ ਦੇ,
ਸ਼ਇਦ ਆ ਜਾਵੇ ਤੇਰਾ ਸੁਪਨਾ
ਵੇ ਥੋੜਾ ਸੋ ਲੈਣ ਦੇ,
ਜ਼ਿੰਦਗੀ ਤਾ ਤੇਰੇ ਪਿਆਰ ਬੇਗੈਰ ਕੱਟਣੀ
ਸਾਨੂੰ ਸੁਪਨੇ 'ਚ ਤਾ ਆਪਣਾ ਹੋ ਲੈਣ ਦੇ...
**************************
ਹੁਣ ਤੇਰੀ ਯਾਦ ਨੂੰ ਜਿਸਮ ਦੇ ਕਿਹੜੇ ਹਿੱਸੇ 'ਚ ਲੁਕੋਵਾਂਗਾ ਮੈਂ,
ਅੱਖਾਂ ਚੁੱਪ ਹੋਣਗੀਆਂ ਪਰ ਅੰਦਰੋਂ ਬਹੁਤ ਰੋਵਾਂਗਾ ਮੈਂ.
ਇੱਕ ਸਮੇਂ ਰੂਹਾਂ ਵਿਚਕਾਰ ਜਿਸਮਾਂ ਦੀ ਕੰਧ ਵੀ ਨਹੀਂ ਰਹੀ ਸੀ,
ਸੋਚਦਾ ਸੀ ਇਸਤੋਂ ਜਿਆਦਾ ਹੋਰ ਕੀ ਤੇਰੇ ਕਰੀਬ ਹੋਵਾਂਗਾ ਮੈਂ.
ਯਾਰਾ,ਉਡੀਕਾਂ ਨੇ ਕਦੋਂ ਪਰਵਾਹ ਕੀਤੀ ਹੈ ਉਮਰਾਂ ਦੀ,
ਜਦੋਂ ਤੀਕ ਨਹੀਂ ਪਰਤੇਂਗਾ ਤੇਰੇ ਰਾਹ 'ਚ ਖਲੋਵਾਂਗਾ ਮੈਂ.
ਤੇਰਾ ਮਾਸੂਮ ਚਿਹਰਾ,ਤੇਰੇ ਜ਼ਜਬਾਤ,ਤੇਰੇ ਖਾਬ ਤੇ ਤੇਰੀ ਯਾਦ,
ਇਹਨਾਂ ਚੇਤਿਆਂ ਦੀ ਕਟਾਰ ਨੂੰ ਪਲ ਪਲ ਅੱਖਾਂ 'ਚ ਖੁਭੋਵਾਂਗਾ ਮੈਂ.
ਅਜੇ ਤੱਕ ਹੋਣਗੇ ਨਿਸ਼ਾਨ ਮੇਰੇ ਗੁਨਾਹਾਂ ਦੇ ਤੇਰੇ ਬਦਨ ਤੇ,
ਜੇ ਮਿਲਿਆ ਤਾਂ ਜਰੂਰ ਆਪਣੇ ਹੰਝੂਆਂ ਨਾਲ ਧੋਵਾਂਗਾ ਮੈਂ.
*************************************


FROM-VICKY (V-GENERATION)
E-mail-vk4443@gmail.com
mob no-9041733080.

Wednesday, 27 April 2011

27-04-2011 PUNJABI ROMANTIC SMS.... Vgeneration..

(1) ਅਸੀ ਕਦੇ ਬਦਲੇ ਨਹੀ ਪਿਆਰ ਬਦਲ ਗਏ ਨੇ,
ਜਿੰਦਗੀ ਦੇ ਸਾਰੇ ਕਿਰਦਾਰ ਬਦਲ ਗਏ ਨੇ,
ਰੰਬਾ ਹੋਰ ਕੀ ਦਿਖੋਦਾ ਏ ਬਸ ਰੋਕ ਦੇ ਮੇਰੀ ਨਬਜ,
ਆਜ ਸਾਡੇ ਸਾਹਾ ਦੇ ਪਹਿਰੇਦਾਰ ਬਦਲ ਗਏ ਨੇ
*******************************
(2) ਲਿਖਣ ਦਾ ਨਾ ਸੀ ਸ਼ੌਂਕ ਮੈਨੂੰ
ਇੱਕ ਸੋਹਣੇ ਚਿਹਰੇ ਨੇ
ਲਿਖਣ ਦੀ ਆਦਤ ਪਾ ਦਿੱਤੀ
ਦਿਲ ਦੇ ਜਜਬਾਤਾਂ ਨੇ
ਜਹਿਨ ਨੂੰ ਖਿਆਲ ਦਿੱਤੇ
ਹੱਥੀਂ ਕਲਮ ਥਮਾ ਦਿੱਤੀ
ਕਦੇ ਰੁਸਿਆ ਕਦੇ ਮੰਨਿਆ
ਹਰ ਰੋਜ ਫਲਸਫਾ ਨਵਾਂ
ਪੜਾਉਂਦਾ ਗਿਆ
ਗਲਤ ਸਨ ਜਾਂ ਸਹੀ ਸਨ
ਕਲਮ ਚੋਂ ਉਕਰੇ ਹਰਫ ਮੇਰੇ
ਬਸ ਉਹ ਸਲਾਹੁੰਦਾ ਗਿਆ.
*******************
(3) ਸ਼ੌਕ ਨਹੀ ਸੀ ਸਾਨੂੰ ਆਸ਼ਕੀ ਦਾ,
ਹਰਕਤਾ ਉਸ ਦੀਆ ਨੇ ਆਸ਼ਕ ਬਣਾ ਦਿੱਤਾ,
ਆਪਣੇ ਆਪ ਵਿੱਚ ਰਿਹਦਾ ਸੀ ਮਸਤ ਕਦੇ,
ਅੱਜ ਯਾਦਾਂ ਉਹ ਦੀਆਂ ਨੇ ਗਮਾ ਵਿੱਚ ਪਾ ਦਿੱਤਾ,
ਜਿਹੜਾ ਦਾਰੂ ਤੋਂ ਨਫਰਤ ਕਰਦਾ ਸੀ,
ਪੈੱਗ ਓਸ ਦੇ ਬੁੱਲਾ ਨੂੰ ਲਵਾ ਦਿਤਾ
ਨਹੀਂ ਬਿਹਦਾ ਸੀ ਕਦੇ ਸ਼ਰਾਬੀਆ ਵਿੱਚ,
ਪਿਆਰ ਓਸ ਦੇ ਨੇ "ਵੈਲੀ" ਬਣਾ ਦਿੱਤਾ
***************************
(4)ਸੁਪਨਿਆਂ ਦੇ ਸਿਕੰਦਰੋ ਵੇ ਕੁਝ ਹੱਥੀਂ ਕਰਨਾ ਸਿੱਖੋ
ਜੇ ਜਜ਼ਬਾ ਦੁਨੀਆਂ ਜਿੱਤਣ ਦਾ ਤਾਂ ਖੁਦ ਤੋਂ ਹਰਨਾ ਸਿੱਖੋ
ਡੋਬ ਕੇ ਕਾਲੀਆਂ ਰਾਤਾਂ ਨੂੰ ਕੋਈ ਰੌਸ਼ਨੀ ਦੀ ਪਰਭਾਤ ਕਰੋ,
ਜੇ ਸੱਚੀ ਧੀ ਨਾਲ ਪਿਆਰ ਤਾਂ ਪਹਿਲਾਂ ਆਪਣੇ ਘਰੋਂ ਸ਼ੁਰੂਆਤ ਕਰੋ..
*********************************************
(5) ਐਵੇ ਤਾ ਨਹੀ ਕੋਈ ਛਡ ਜਾਂਦਾ ,
ਸ਼ਾਇਦ ਸਾਡੇ ਚ ਕੋਈ ਕਸੂਰ ਹੋਵੇ!
ਕਿਊ ਕਿਸੇ ਨੂੰ ਬੇ-ਵ੍ਫਾ ਕਹੀਏ ,
ਕੀ ਪ੍ਤਾ ਓ ਕਿਨੇ ਮਜਬੂਰ ਹੋਵੇ,
ਬਦਲ ਹਰ ਇਕ ਏਥੇ ,
...ਜਿਹੜਾ ਵਸਦਾ ਥੋੜਾ ਦੂਰ ਹੋਵੇ !
ਕੀ ਪ੍ਤਾ ਕੀ ਹੋਊ ਔਗਣਂ ਲਾਲੀ ਚ ,
ਜਿਹੜਾ ਸਜਨਾ ਨਾ ਕਬੂਲ ਹੋਵੇ,
ਬਾਕੀ ਦੁਖ ਕੋਈ ਜਾਣ ਬੁਝ ਕੇ ਨਹੀ ਦੇ ਜਾਂਦਾ,
ਹੁੰਦਾ ਓਹੀ ਜੋ ਡਾਢੇ ਨੂੰ ਮਨਜੂਰ ਹੋਵੇ
*************************
(6) ਉਸ ਨਾਲ ਯਾਰੀ ਕਦੇ ਨਾ ਲਾਇਉ ਜਿਸਨੂੰ ਆਪਣੇ ਆਪ ਤੇ ਗਰੂਰ ਹੋਵੇ
ਮਾਂ ਬਾਪ ਨੂੰ ਬੁਰਾ ਨਾ ਆਖਿਉ ਭਾਵੇ ਲ*ੱਖ ਉਹਨਾਂ ਦਾ ਕਸੂਰ ਹੋਵੇ
ਰਾਹ ਜਾਂਦੇ ਨੂੰ ਕਦੇ ਦਿਲ ਨਾ ਦਿਉ ਭਾਵੇ ਲੱਖ ਚਿਹਰੇ ਤੇ ਨੂਰ ਹੋਵੇ
ਪਿਆਰ ਸਿਰਫ ਉਥੇ ਕਰਿਉ ਜਿਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ....
*************************************************
(7) ਸੱਚੀ ਸੁਣਾਵਾਂ ਮੈਂ ਸੁਣੋ ਗੱਲ ਮੇਰੀ
ਕਦੀ ਦਿਲੋਂ ਨਾ ਕਿਸੇ ਨਾਲ ਖਾਰ ਕਰੀਏ
ਚਲ ਦੁਸ਼ਮਣ ਵੀ ਜੇ ਘਰ ਆਵੇ
ਬਾਂਹ ਫੜ ਕਦੇ ਨਾ ਬਾਹਰ ਕਰੀਏ
ਸਾਹਮਣੇ ਕਹਿ ਦਈਏ ਹੋਵੇ ਜੋ ਗੱਲ ਕੈਣੀ
ਪਿੱਠ ਪਿੱਛੇ ਨਾ ਕਦੀ ਵੀ ਵਾਰ ਕਰੀਏ
ਯਾਰੀ ਲਾਈ ਏ ਨਿਵੌਣੀ ਜੇ ਹੋਵੇ
ਯਾਰੀ ਵਿਚ ਨਾ ਕਦੇ ਯਾਰ ਮਾਰ ਕਰੀਏ
***************************
(8) ਵੇ ਮੈਂ ਕਦੋਂ ਦੀ ਹਾਂ ਚਾਹੁੰਦੀ ਕਦੀ ਕੀਤਾ ਨਾ ਬਿਆਨ,
ਇੱਕ ਦੂਜੇ ਤੇ ਨਾ ਹੁੰਦਾ ਪਿਆਰ ਵਿੱਚ ਅਹਿਸਾਨ,
ਸਾਰੇ ਮੈਂ ਵਿਸਾਰ ਦਿੱਤੇ ਆਪਣੇ ਪਰਾਏ,
ਦਿਲ ਆਖਦਾ ਏ ਝੱਲਾ ਬੱਸ ਉਹ ਹੀ ਚਾਹੀਦਾ,
ਤੇਰੇ ਨਾਮ ਤੋਂ ਬਿਨਾਂ ਨਾ ਆਉ ਜੁਬਾਨ ਉੱਤੇ ਕੋਈ,
ਜੇ ਕੋਈ ਪੁੱਛੇ ਮੈਨੂੰ ਦੱਸ ਤੈਨੂੰ ਕੀ ਚਾਹੀਦਾ
********************************
(9) ਗੈਰ ਦੀਆਂ ਗੱਲਾਂ ਦਾ ਇਤਬਾਰ ਆ ਹੀ ਗਿਆ,
ਤਰਫ ਉਸਦੀ ਦੇਖਕੇ ਦਿਲ ਵਿਚ ਖੁਮਾਰ ਆ ਹੀ ਗਿਆ,
ਤੂੰ ਨਹੀਂ ਆਈ ਤਾਂ ਕੀ ਅਸੀਂ ਮਰ ਗਏ,
ਦੋ ਦਿਨ ਤੜਪੇ ਆਖਿਰ ਕਰਾਰ ਆ ਹੀ ਗਿਆ,
ਦਿਲ ਵਿਚ ਸੀ ਖਿਆਲ ਕੇ ਉਹਦੇ ਨਾਲ ਨਾਂ ਬੋਲਾਂਗੇ ਕਦੀ,
ਬੇਵਫਾ ਜਦ ਸਾਹਮਣੇ ਆਈ ਪਿਆਰ ਆ ਹੀ ਗਿਆ,
**********************************
(10) ਮੈਂ ਵੀ ਪਿਆ ਵੱਸ ਇੱਕ ਉੱਚੇ ਮਹਿਲ ਵਾਲੇ ਦੇ,
ਖ਼ਬਰ ਨਾ ਸੀ ਵੱਢ ਮਾਸ ਦਿਲ ਦਾ ਖਵਾਉਣਾ ਪਊ,
ਯਾਦਾਂ ਵਾਲੀ ਕਰ ਪੱਟੀ ਹੁਣ ਬੰਨਦਾ ਹਾਂ ਜ਼ਖਮਾਂ ਨੂੰ,
ਇਹ ਨੈਣ ਦੋ ਨਿਮਾਣੇ ਮੇਰੇ ਨਿੱਤ ਰੋਣਾ ਲੋਚਦੇ ਨੇ.
ਕਾਹਦਾ ਏ ਭਰੋਸਾ ਉੱਚੇ ਮਹਿਲਾਂ ਦਿਆਂ ਮਾਲਕਾਂ ਦਾ,
ਹਰ ਪਲ ਜੋ ਦਿਲਾਂ ਦਿਆਂ ਜੋ ਸੌਦਿਆਂ ਨੂੰ ਲੋਚਦੇ ਨੇ....
***********************************


FROM-VICKY (V-GENERATION)
E-mail-vk4443@gmail.com
mob no-9041256088.

Sunday, 17 April 2011

17-04-2011 PUNJABI ROMANTIC SMS.... Vgeneration..

(1) ਸਿਖਰ ਦੁਪਹਿਰ ਸੀ ਉਮਰਾਂ ਦੀ,ਸਾਹਿਲ ਰੋਗ ਇਸ਼ਕ ਦਾ ਲਾ ਬੈਠਾ।….
ਮੈਨੂੰ ਇਸ਼ਕ ਨੇ ਪਾਗਲ ਕਰ ਦਿੱਤਾ,ਮੈਂ ਆਪਣਾ ਆਪ ਭੁਲਾ ਬੈਠਾ।….
ਮੈਂ ਬਣਕੇ ਪੀੜ ਮੁਹੱਬਤ ਦੀ,ਜਿੰਦ ਉਹਦੇ ਨਾਂ ਲਿਖਵਾ ਬੈਠਾ।….
ਮੇਰੀ ਹਸਰਤ ਚੰਨ ਨੂੰ ਪਾਉਣ ਦੀ ਸੀ,ਕਿਤੇ ਦੂਰ ਉਡਾਰੀ ਲਾਉਣ ਦੀ ਸੀ।….
ਪਰ ਅੰਬਰੀਂ ਉਡਦਾ ਉਡਦਾ ਮੈਂ,ਅੱਜ ਖੁਦ ਧਰਤੀ ਤੇ ਆ ਬੈਠਾ।
****************************************
(2) ਕਿਉਂ ਚਰਜ ਮੰਨਾਂ ਇਸ ਗੱਲ ਨੂੰ, ਤੈਂ ਪਿਆਰ ਚ’ ਸ਼ਰਤਾਂ ਰੱਖੀਆਂ ਨੇ
ਲਾਵਾਂਗੇ ਦਾਅ ਤੇ ਜਿੰਦ ਆਪਣੀ,ਭਾਵੇਂ ਕੱਚੀਆਂ ਤੇ ਭਾਵੇਂ ਪੱਕੀਆਂ ਨੇ
ਤੇਰੀ ਹਿੰਝ ਡਿੱਗੇ ਤਾਂ ਕੀ ਦੱਸੀਏ, ਅੱਖੀਆਂ ਨਾ ਜਾਂਦੀਆਂ ਡੱਕੀਆਂ ਨੇ
ਕੰਡੇ ਤਾਂ ਪਹਿਲਾਂ ਈ ਚੁਗ ਬੈਠੇ, ਹੁਣ ਤਲੀਆਂ ਥੱਲੇ ਰੱਖੀਆਂ ਨੇ
ਜੇ ਸ਼ਰਤ ਭੁੱਲੇਂ ਤਾਂ ਦੱਸਾਂਗੇ, ਜੋ ਹੁਣ ਤੱਕ ਕਹਿਣ ਤੋਂ ਜੱਕੀਆਂ ਨੇ…..
*****************************************
(3) ਜੀਦੀਆ ਉਡੀਕਾਂ ਚ ਉਮਰ ਲੰਘ ਗਈ,
ਓਨੂੰ ਵੇਖੇ ਬਿਨਾ ਨਈਓ ਮਰ ਸੱਕਦੇ,
ਕੱਲਾ-ਕੱਲਾ ਦਿਨ ਸਾਡਾ ਕਿਵੇਂ ਲੰਘਿਆ,
ਲਫਜ਼ੀ ਬਿਆਨ ਨਈਓ ਕਰ ਸਕਦੇ,
ਇਨਾਂ ਅਖੀਆਂ ਦੀ ਲੋਹ,ਰੱਬਾ ਲੈ ਨਾ ਜਾਵੀਂ ਖੋ
ਇਹ ਅੱਖ ਓਦਾ ਰਾਹ ਤਕਦੀ ਏ,
ਮੇਰੇ ਚੱਲਦੇ ਰਹਿਨ ਦਈ ਸਾਹ
ਸਾਹਾ ਵਿੱਚ ਓਹ ਵਸਦੀ ਏ…….
******************
(4) ਤੇਰੀ ਹਥੇਲੀ ਉੱਤੇ ਸੱਜਰਾ ਇੱਕ ਖ਼ਾਬ ਲਿੱਖਾਂ
ਤੇਰੇ ਨੈਣਾਂ ਵਿਚ ਉਸ ਖ਼ਾਬ ਦੀ ਤਾਬੀਰ ਲਿੱਖਾਂ
ਤੇਰੇ ਖ਼ਾਬ ਨੂੰ ਮਿਲ ਜਾਵੇ ਹਕੀਕਤ ਦਾ ਪੈਰਹਨ ਕੋਈ
ਆਪਣੇ ਰਬ ਦੇ ਨਾਮ ਅੱਜ ਇੱਕ ਪੈਗਾਮ ਲਿੱਖਾਂ….
********************************
(5) ਮੈਨੂੰ ਪਤਾ ਮੈ ਲਾਇਕ ਨਹੀਂ ਕਿਸੇ ਦੀ ਯਾਰੀ ਦੇ
ਤਾਹੀਂੳ ਹਰ ਵੱਲੋਂ ਜਾਂਦੇ ਰਹੇ ਨਕਾਰੀ ਦੇ
ਸਾਡੀ ਚੁੱਪ ਹੀ ਸਾਡਾ ਕਸੂਰ ਬਣੀ
ਤਾਹੀਂੳ ਸਿਰ ਇਲਜ਼ਾਮ ਸਹਾਰੀ ਦੇ
ਕੁਝ ਤਾਂ ਮੈਨੂੰ ਛੱਡ ਚੁੱਕੇ
ਕੁਝ ਛੱਡਣ ਦੀ ਵਿੱਚ ਤਿਆਰੀ ਦੇ
ਕੱਲਾ ਆਇਆ ਕੱਲੇ ਜਾਣਾ
"ਲਾਲੀ" ਇਹੀ ਸੋਚ ਹੁਣ ਦਿਨ ਗੁਜਾਰੀ ਦੇ..
******************************
(6) ਇਕ ਮੰਨ ਲੀ ਤੂੰ ਸਾਡੀ ਵੀ, ਅਸੀਂ ਸੌ ਮੰਨੀਆਂ ਚੁੱਪ ਕਰਕੇ ਵੇ
ਸਾਡੀ ਮੌਤ ਲਈ ਕਰੀਂ ਦੁਆ "" ਕੀ ਜੀਣਾ ਪਲ - ਪਲ ਮਰਕੇ ਵੇ
ਜਦ ਤੱਕ ਹੋ ਸਕਿਆ ਸਾਹਾਂ ਦੀ.. ਅਸੀਂ ਹਾਮੀ ਭਰ ਕੇ ਵੇਖਾਂਗੇ
ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ, ਵੇ ਚਲ ਕੋਸ਼ਿਸ ਕਰ ਕੇ ਵੇਖਾਂਗੇ"
*******************************************
(7) ਮੈਂ ਕੀ ਜਾਣਾ ਇਹ ਇਸ਼ਕ ਸਮੁੰਦਰ ਕਿੰਨੇ ਡੂੰਘੇ ਨੇ
ਮੈਂ ਕੀ ਜਾਣਾ ਇਹ ਸੁਲਾਹ ਸਫ਼ਾਈਆ ਕੀ ਰੋਸੇ ਹੁੰਦੇ ਨੇ,
ਕਦੇ ਦਿੱਤਾ 'ਨੀ ਕੋਈ ਤੋਹਫ਼ਾ ਕਿਸੇ ਕੁਆਰੀ ਨੂੰ
ਮੈਂ ਕੀ ਜਾਣਾ ਇਹ ਕੀ ਝਾਂਜਰਾਂ, ਕੀ ਬੁੰਦੇ ਹੁੰਦੇ ਨੇ,
ਸਾਤੋਂ ਇਹਨਾਂ ਅੱਲੜ੍ਹਾ ਦੀ ਖ਼ਿਦਮਤ ਨਈ ਹੋਈ
ਮੈਂ ਕੀ ਜਾਣਾ ਇਹ ਕੀ ਗੁਲਾਮੀ ਦੇ ਫੰਦੇ ਹੁੰਦੇ ਨੇ,
ਰੱਬ ਜਾਣੇ ਲੋਕੀ ਐਨੀਆ ਕਿਵੇਂ ਨਿਭਾ ਜਾਂਦੇ
ਮੈਂ ਕੀ ਜਾਣਾ ਇਹ ਗੁਨਾਹ ਚੰਗੇ ਜਾਂ ਮੰਦੇ ਹੁੰਦੇ ਨੇ...
*******************************
(8) ਔਖੇ ਵੇਲੇ ਜਦੋ ਸਾਨੂੰ ਯਾਰਾ ਦੀ ਲੋੜ ਪਈ,
ਜਿੰਨਾ-੨ ਦਿੱਤੇ ਨੇ ਸਹਾਰੇ ਯਾਦ ਰਹਿਣਗੇ....
ਮੋਤ ਭਰੇ ਰਾਹ ਤੇ ਇਕੱਲੇ ਸੀ ਤੁਰਦੇ,
ਜਿੰਨਾ-੨ ਦਿੱਤੇ ਜਿਉਣ ਦੇ ਇਸ਼ਾਰੇ ਯਾਦ ਰਹਿਣਗੇ....
ਸੱਜਣਾ ਨੇ ਐਖੇ ਵੇਲੇ ਮਿਹਣੇ ਮਾਰੇ,
ਚੱਲ ਉਹਣਾ ਦੇ ਵੀ ਦਿੱਤੇ ਇਹ ਨਜਾਰੇ ਯਾਦ ਰਹਿਣਗੇ....
ਸਾਡੀ ਹੀ ਜਾਨ ਬਣ ਜਾਨ ਜਿੰਨਾ ਕੱਢ ਲਈ,
ਸਾਨੂੰ ਉਹ ਜਾਨ ਤੋ ਪਿਆਰੇ ਯਾਦ ਰਹਿਣਗੇ..........
*********************************
(9) ਮੈ ਲਾਇਕ ਨਹੀ ਸੀ ਇਸ ਜੱਗ ਦੇ,
ਮੈਨੂੰ ਰੱਬ ਨੇ "ਮਾਂ" ਨਾਲ ਮਿਲਾ ਦਿੱਤਾ,
ਆਪਣੇ ਪੈਰਾ ਤੇ ਵੀ ਖੜ ਨੀ ਸੀ ਸਕਦਾ,
ਮੈਨੂੰ "ਬਾਪੂ" ਨੇ ਚੱਲਣਾ ਸਿਖਾ ਦਿੱਤਾ,
ਅਣਜਾਣ ਸੀ ਆਪਣੀ ਰੂਹ ਤੋ ਮੈ,
"ਵੀਰਾਂ" ਨੇ ਚੇਤਾ ਰੱਬ ਦਾ ਕਰਵਾ ਦਿੱਤਾ,
ਲੱਖਾਂ ਪਾਪ ਕੀਤੇ ਹੋਣੇ ਇਸ ਜੱਗ ਤੇ ਮੈ,
ਪਰ "ਭੈਣਾਂ" ਨੇ ਹਰ ਪਾਪ ਤੇ ਪਰਦਾ ਪਾ ਦਿੱਤਾ,
ਜਦ ਜ਼ਰੂਰਤ ਪਈ ਇੱਕ ਸੱਚੇ ਦੋਸਤ ਦੀ,
ਤਾ ਰੱਬ ਨੇ ਤੇਰੇ ਨਾਲ ਮਿਲਾ ਦਿੱਤਾ,
ਕਈ ਦੁਸਮਣ ਮਿਲੇ ਇਸ ਦੁਨੀਆ ਚ'
ਕਈਆ ਆਪਣਾ ਬਣਾ ਕੇ ਠੁਕਰਾ ਦਿੱਤਾ.
**************************
(10) ਹੁਸਨ ਨੂੰ ਨਖਰੇ ਕੋਣ ਸਿਖਾਉਦਾ ਅਕਲ ਤੋਂ ਇਹ ਗੱਲ ਦੂਰ ਏ,
ਹਰ ਸੋਹਣੀ ਸੂਰਤ ਆਪਣੇ ਆਪ 'ਚ ਰਹਿੰਦੀ ਕਿਉ ਮਗਰੂਰ ਏ,
'' InDEr '' ਨੇ ਤਫਦੀਸ਼ ਜੋ ਕੀਤੀ,ਤਾਂ ਇਸ ਗੱਲ ਦਾ ਪਤਾ ਲੱਗਾ,
ਇਸ ਵਿਚ ਅੱਧਾ ਆਸ਼ਿਕਾਂ ਦਾ ਤੇ ਅੱਧਾ ਸ਼ੀਸਿਆਂ ਦਾ ਕਸੂਰ ਏ....
*******************************************
FROM-VICKY (V-GENERATION)
E-mail-vk4443@gmail.com
mob no-9041256088.